ਸਰੀ ‘ਚ ਘਰ ‘ਤੇ ਗੋ-ਲੀ-ਆਂ ਚੱਲਣ ਬਾਰੇ ਮੰਦਰ ਦੇ ਪ੍ਰਧਾਨ ਨੇ ਸਪੱਸ਼ਟ ਕੀਤਾ

  • 5 months ago
ਸਰੀ ‘ਚ ਘਰ ‘ਤੇ ਗੋ-ਲੀ-ਆਂ ਚੱਲਣ ਬਾਰੇ ਮੰਦਰ ਦੇ ਪ੍ਰਧਾਨ ਨੇ ਸਪੱਸ਼ਟ ਕੀਤਾ
ਮੰਦਰ ਪ੍ਰਧਾਨ ਸਤੀਸ਼ ਕੁਮਾਰ ਅਤੇ ਗੁਰਦੁਆਰਾ ਪ੍ਰਧਾਨ ਸਵਰਗਵਾਸੀ ਭਾਈ ਹਰਦੀਪ ਸਿੰਘ ਨਿੱਝਰ ਸਥਾਨਕ ਮਸਲਿਆਂ 'ਤੇ ਮਿਲਦੇ-ਗਿਲਦੇ ਰਹਿੰਦੇ ਸਨ, ਜਦਕਿ ਭਾਰਤੀ ਮੀਡੀਏ ਤੇ ਸਰਕਾਰ ਨੇ ਭਾਈ ਨਿੱਝਰ ਨੂੰ "ਖਤਰਨਾਕ ਅੱਤਵਾਦੀ" ਗਰਦਾਨਿਆ ਹੋਇਆ ਸੀ।
ਭਾਰਤੀ ਮੀਡੀਏ ਦਾ ਜ਼ੋਰ ਲੱਗਾ ਪਿਆ ਕਿ ਬੁੱਧਵਾਰ ਤੜਕੇ ਸਰੀ ਦੇ ਲੱਛਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ 'ਤੇ ਕਿਸੇ ਕਾਰਨ ਚੱਲੀਆਂ ਗੋਲੀਆਂ ਨੂੰ ਹਿੰਦੂ-ਸਿੱਖ ਮਸਲਾ ਬਣਾਇਆ ਜਾਵੇ।
ਇਸ ਗੋਲੀਕਾਂਡ ਨੂੰ ਕੋਈ ਭਾਰਤੀ ਮੀਡੀਆ ਖਾਲਿਸਤਾਨੀਆਂ ਨਾਲ ਜੋੜ ਰਿਹਾ ਤੇ ਕੋਈ ਮੰਦਰ ਦੇ ਬਾਹਰ ਹੋਏ ਮੁਜਾਹਰੇ ਨਾਲ। ਹਾਲਾਂਕਿ ਕੈਨੇਡਾ ਵਿੱਚ ਅੱਡ ਅੱਡ ਸ਼ਹਿਰਾਂ ਦੀ ਪੁਲਿਸ ਇਸ ਗੋਲੀਕਾਂਡ ਸਮੇਤ ਬੀਤੇ ਦੋ ਮਹੀਨਿਆਂ 'ਚ ਕੈਨੇਡਾ ਭਰ ਅੰਦਰ ਹੋਈਆਂ ਅਜਿਹਿਆਂ ਵਾਰਦਾਤਾਂ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਭਾਰਤ ਦੇ ਇੱਕ ਟੀਵੀ ਚੈਨਲ 'ਟਾਈਮਜ਼ ਟੀਵੀ' ਨਾਲ ਗੱਲ ਕਰਦਿਆਂ ਸਾਫ ਕੀਤਾ ਹੈ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਗੋਲੀ ਚੱਲਣ ਦਾ ਕਾਰਨ ਕੋਈ ਮੁਜ਼ਾਹਰਾ ਹੈ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਮੁਜ਼ਾਹਰਾ ਮੰਦਰ ਵਿਖੇ ਪੁੱਜੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਖਿਲਾਫ ਸੀ, ਨਾ ਕਿ ਮੰਦਰ ਖਿਲਾਫ।
ਭਾਈਚਾਰੇ ਵਿੱਚ ਪਾੜ ਪਾਉਣ ਦੇ ਚਾਹਵਾਨ ਸ਼ਰਾਰਤੀ ਅਨਸਰ ਹੁਣ ਸਤੀਸ਼ ਕੁਮਾਰ ਦੇ ਇਸ ਬਿਆਨ ਤੋਂ ਬਹੁਤ ਤੜਫੇ ਹਨ ਕਿ ਮੰਦਰ ਪ੍ਰਧਾਨ ਖਾਲਿਸਤਾਨੀਆਂ ਤੋਂ ਡਰਦਾ ਅਜਿਹੇ ਬਿਆਨ ਦਿੰਦਾ ਹੈ, ਅਖੀਰ ਨੂੰ ਵਪਾਰ ਦੇਖਿਆ ਕਿ ਵਪਾਰ ਤਾਂ ਸਿੱਖਾਂ ਤੋਂ ਮਿਲਣਾ। ਜਦਕਿ ਸਤੀਸ਼ ਕੁਮਾਰ ਨੇ ਉਹੀ ਕਿਹਾ, ਜੋ ਹੋਇਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Recommended